Patiala: 21 Nov., 2017
Seminar on Public-Police Cohesion held at Modi College, Patiala
Seminar on the topic of Public-Police Cohesion was held at Multani Mal Modi College, Patiala today. Sh. A. S. Rai, IG Police, Patiala Range presided over the function. Sh. Kaka Ram Verma and Mrs. Satinder Walia were the Guests of Honour.
Principal Dr. Khushvinder Kumar welcomed the guests and speakers and said that collaborative efforts of Police force and public can bring qualitative changes in the social life. Sh. A. S. Rai said that people should be honest and truthful while approaching the police authorities for sharing their difficulties and problems. He advised the students to find positivity in every situation and avoid becoming cynical. He said that fear cannot be used as a tool to reform the system. Sh. Kaka Ram Verma urged the students to become sensitive to social concerns. Mrs. Walia said that we all should follow the traffic rules which make our travelling safe and pleasant.
Interactive session with the students at the end was exceptionally probing and revealing. Mr. Rai’s response was just perfect. Vice Principal Prof. Nirmal Singh presented the vote of thanks and hoped that from now onwards, the audience would feel more comfortable in the presence of the police personnel.
Two college students Harsukhpawan Kaur and Gurvinder Singh also spoke on the issue in an articulated manner. Mementoes were presented to the Chief Guest and other speakers. Prof. Harmohan Sharma conducted the stage. Large number of students and faculty members were present on the occasion.
ਪਟਿਆਲਾ: 21 ਨਵੰਬਰ, 2017
ਮੋਦੀ ਕਾਲਜ, ਪਟਿਆਲਾ ਵਿੱਚ ਪਬਲਿਕ-ਪੁਲਿਸ ਤਾਲਮੇਲ ਤੇ ਸੈਮੀਨਾਮ ਆਯੋਜਿਤ
ਪਬਲਿਕ-ਪੁਲਿਸ ਤਾਲਮੇਲ (ਕੋਹੇਜ਼ਨ) ਦੇ ਵਿਸ਼ੇ ਤੇ ਅੱਜ ਇੱਥੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸ੍ਰੀ ਏ.ਐਸ. ਰਾਏ, ਆਈ.ਜੀ. ਪੁਲਿਸ, ਪਟਿਆਲਾ ਰੇਂਜ ਨੇ ਕੀਤੀ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਅਤੇ ਸ੍ਰੀਮਤੀ ਸਤਿੰਦਰ ਵਾਲੀਆ ਨੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮਹਿਮਾਨਾਂ ਅਤੇ ਵਕਤਾਵਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਪੁਲਿਸ ਅਤੇ ਪਬਲਿਕ ਦੀ ਆਪਸੀ ਸਮਝ ਅਤੇ ਸੂਝ-ਬੂਝ ਨਾਲ ਸਮਾਜਿਕ ਜ਼ਿੰਦਗੀ ਹੋਰ ਸੋਹਣੀ ਅਤੇ ਸੁਖਾਵੀਂ ਬਣ ਸਕਦੀ ਹੈ। ਸ੍ਰੀ ਏ.ਐਸ.ਰਾਏ ਸਾਹਿਬ ਨੇ ਕਿਹਾ ਕਿ ਆਮ ਪਬਲਿਕ ਨੂੰ ਆਪਣੇ ਦੁੱਖ ਅਤੇ ਤਕਲੀਫ਼ਾਂ ਨੂੰ ਪੁਲਿਸ ਨਾਲ ਪੂਰੀ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਵੰਡਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਰ ਔਕੜ ਵਿੱਚ ਹੌਂਸਲਾ ਰੱਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਕਦੀ ਵੀ ਡਰਾ-ਧਮਕਾ ਕੇ ਸੁਧਾਰ ਨਹੀਂ ਕਰ ਸਕਦੇ। ਸ੍ਰੀ ਕਾਕਾ ਰਾਮ ਜੀ ਨੇ ਵਿਦਿਆਰਥੀਆਂ ਨੂੰ ਸਮਾਜਿਕ ਭਲਾਈ ਦੇ ਕੰਮਾਂ ਵਿਚ ਜੁੜਨ ਲਈ ਕਿਹਾ। ਸ੍ਰੀਮਤੀ ਸਤਿੰਦਰ ਵਾਲੀਆ ਜੀ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਲਈ ਕਿਹਾ ਅਤੇ ਦੱਸਿਆ ਕਿ ਇਸ ਨਾਲ ਤੁਹਾਡਾ ਸਫ਼ਰ ਸੁਰੱਖਿਅਤ ਅਤੇ ਖੁਸ਼ਗਵਾਰ ਹੋਵੇਗਾ।
ਸੈਮੀਨਾਰ ਦੇ ਅੰਤ ਵਿੱਚ ਵਿਦਿਆਰਥੀਆਂ ਨਾਲ ਸਵਾਲ-ਜਵਾਬ ਕਰਦੇ ਹੋਏ ਰਾਏ ਸਾਹਿਬ ਨੇ ਪੁਲਿਸ ਭਰਤੀ ਅਤੇ ਸੋਸ਼ਲ ਮੀਡੀਆ ਬਾਰੇ ਡੂੰਘੀ ਜਾਣਕਾਰੀ ਦਿੱਤੀ। ਵਾਈਸ ਪ੍ਰਿੰਸੀਪਲ ਪ੍ਰੋ. ਨਿਰਮਲ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਉਮੀਦ ਕੀਤੀ ਕਿ ਇਸ ਸੈਮੀਨਾਰ ਤੋਂ ਬਾਅਦ ਵਿਦਿਆਰਥੀਆਂ ਦੀ ਪੁਲਿਸ ਬਾਰੇ ਰਾਏ ਜ਼ਿਆਦਾ ਦੋਸਤਾਨਾ ਹੋਵੇਗੀ। ਕਾਲਜ ਦੇ ਦੋ ਵਿਦਿਆਰਥੀਆਂ ਹਰਸੁਖਪਾਵਨ ਕੌਰ ਅਤੇ ਗੁਰਵਿੰਦਰ ਸਿੰਘ ਨੇ ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮਹਿਮਾਨਾਂ ਨੂੰ ਯਾਦ-ਚਿੰਨ੍ਹ ਭੇਂਟ ਕੀਤੇ ਗਏ। ਪ੍ਰੋ. ਹਰਮੋਹਨ ਸ਼ਰਮਾ ਜੀ ਨੇ ਮੰਚ-ਸੰਚਾਲਨ ਦਾ ਕਾਰਜ ਬਾਖੂਬੀ ਨਿਭਾਇਆ। ਸੈਮੀਨਾਰ ਵਿੱਚ ਬਹੁਤ ਸਾਰੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।